Category: Diary


ਦਰਸ਼ਨ ਦੁਸਾਂਝ ਦੀ ਕੁਰਬਾਨੀ, ਪ੍ਰਤੀਬੱਧਤਾ ਅਤੇ ਲਗਨ ਸਦਕਾ ਉਹ ਰਾਜਨੀਤਕ ਤੇ ਸਾਹਿਤਕ ਖੇਤਰ ਵਿੱਚ ਹਮੇਸ਼ਾ ਚਰਚਿਤ ਰਹੇ। ਸਾਹਿਤਕਾਰ ਉਸ ਦੇ ਜੀਵਨ, ਉਦੇਸ਼ ਤੇ ਸੰਘਰਸ਼ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾੳਂੁਦੇ ਰਹੇ ।

ਸੁਖਪਾਲ ਸੰਘੇੜਾ ਨੇ ਇੱਕ ਦਹਿਸ਼ਤ ਪਸੰਦ ਦੀ ਡਾਇਰੀ ਨਾਵਲ, ਜਿਸ ਤੋਂ ਲੋਕ ਕਲਾ ਮੰਡੀ ਮੁੱਲਾਂਪੁਰ ਨੇ ਨਾਟਕ ਤਿਆਰ ਕਰਕੇ ਇੱਕ ਮਈ, 2001 ਨੂੰ ਪੰਜਾਬੀ ਭਵਨ ਵਿੱਚ ਖੇਡਿਆ ਇਸ ਵਿੱਚ ਇਸ ਗੁਰੀਲੇ ਦੀ ਜੀਵਨ ਗਾਥਾ ਰਾਹੀਂ ਉਸ ਦੀ ਬਹਾਦਰੀ ਨੂੰ ਪੇਸ਼ ਕੀਤਾ।

ਅਜਮੇਰ ਸਿੱਧੂ ਨੇ ਜਿੱਥੇ ਦਰਸ਼ਨ ਦੁਸਾਂਝ ਦੀ ਜੀਵਨੀ “ ਤੁਰਦੇ ਪੈਰਾਂ ਦੀ ਦਾਸਤਾਨ” ਤੇ ਇੱਕ ਕਹਾਣੀ “ਦਿੱਲੀ ਦੇ ਕਿੰਗਰੇ” ਵੀ ਲਿਖੀ।ਦਰਸ਼ਨ ਖਟਕੜ੍ਹ, ਇਕਬਾਲ ਖਾਨ, ਜਸਵੀਰ ਦੀਪ ਆਦਿ ਬਹੁਤ ਸਾਰੇ ਲੇਖਿਕਾਂ ਨੇ ਰਚਨਾਵਾਂ ਰਾਹੀਂ ਦਰਸ਼ਨ ਦੁਸਾਂਝ ਦੀ ਸੂਰਮਗਤੀ ਨੂੰ ਪੇਸ਼ ਕੀਤਾ।

ਦਰਸ਼ਨ ਦੁਸਾਂਝ ਸਾਰੀ ਜ਼ਿੰਦਗੀ ਹੀ ਇੱਕ ਲੱਤ ਨਾਲ ਇਨਕਲਾਬ ਲਈ ਜੂਝਦਾ ਰਿਹਾ ਪਰ ਪਾਰਟੀ ਦੀਆਂ ਫੁੱਟਾਂ, ਸਾਥੀਆਂ ਦੀ ਵਫਾਦਾਰੀ ਨਾ ਨਿਭਾਉਣ ਦੀ ਸੱਟ ਨੇ ਉਸ ਦੇ ਦਿਲ ਤੇ ਗਹਿਰਾ ਅਸਰ ਪਾਇਆ।